ਸਮਾਜ ਸੇਵਾ ਹੀ ਸਭ ਤੋਂ ਉੱਤਮ ਸੇਵਾ - ਐਨ. ਐੱਸ. ਐੱਸ. ਵਲੰਟੀਅਰ
ਦੀਨਾਨਗਰ, 10 ਜਨਵਰੀ (ਸੰਜੀਵ ):-ਐੱਸ.ਐੱਸ. ਐੱਮ. ਕਾਲਜ ਦੀਨਾਨਗਰ ਵਿਖੇ ਪ੍ਰਿੰਸੀਪਲ ਡਾ. : ਆਰ. ਕੇ.ਤੁਲੀ ਜੀ ਦੀ ਅਗਵਾਈ ਹੇਠ ਚੱਲ ਰਹੀ ਸੱਤ ਰੋਜ਼ਾ ਐਨ.ਐਸ. ਐੱਸ. ਕੈਂਪ ਦੀਆਂ ਗਤੀਵਿਧੀਆਂ ਦੀ ਲੜੀ ਵਿੱਚ ਕਲੀਨ ਐਂਡ ਗ੍ਰੀਨ ਡਰਾਈਵ ਤਹਿਤ ਐੱਨ. ਐੱਸ. ਐਸ ਵਲੰਟੀਅਰਾਂ ਨੇ ਮਿਲਟਰੀ ਸਟੇਸ਼ਨ ਤਿਬੜੀ ਦੇ ਸਹਿਯੋਗ ਨਾਲ ਕੈਪਟਨ ਅਨੀਸ਼ ਝਾਅ ਤਿਬੜੀ, ਕਾਉਂਸਲਰ ਅਤੇ ਨੋਡਲ ਅਫਸਰ ਸਰਦਾਰ ਪਰਮਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਸਰਕਾਰੀ ਮਿਡਲ ਸਕੂਲ ਚਾਵਾ ਵਿੱਚ ਬੂਟੇ ਲਗਾਏ ਅਤੇ ਸਫ਼ਾਈ ਕੀਤੀ। ਇਸ ਤੋਂ ਬਾਅਦ ਬੂਟੇ ਲਗਾਉਣ ਵਾਲਿਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇੱਕ ਧਾਰਮਿਕ ਯਾਤਰਾ ਤੇ ਵਲੰਟੀਅਰਾਂ ਨੂੰ ਗੁਰਦੁਆਰਾ ਛੋਟਾ ਘੱਲੂਘਾਰਾ ਵੀ ਲਿਜਾਇਆ ਗਿਆ ਜਿੱਥੇ ਉਹਨਾਂ ਸੇਵਾ ਕੀਤੀ ਅਤੇ ਪਰਮ ਪਿਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। , ਸਮਾਜ ਸੇਵਾ ਦੇ ਮਕਸਦ ਨਾਲ ਲਗਾਏ ਗਏ ਕੈਂਪ ਦੇ ਚੌਥੇ ਦਿਨ “ਸਰਬੱਤ ਦਾ ਭਲਾ” ਐਨ. ਜੀ. ਓਂ ਦੀਨਾਨਗਰ ਵਿਖ਼ੇ ਵਲੰਟੀਅਰਾਂ ਨੇ ਖਾਣ-ਪੀਣ ਦੀਆਂ ਵਸਤਾਂ ਵੰਡੀਆਂ ਅਤੇ ਉਥੇ ਰਹਿੰਦੇ ਬੇਸਹਾਰਾ ਲੋਕਾਂ ਨੂੰ ਮਿਲ ਕੇ ਸੇਵਾ ਅਤੇ ਭਲਾਈ ਦਾ ਪ੍ਰਣ ਲਿਆ। ਸਵਾਮੀ ਸਵਤੰਤਰਾਨੰਦ ਜੀ ਦੇ 148ਵੇਂ ਜਨਮ ਦਿਹਾੜੇ ਨੂੰ ਸਮਰਪਿਤ ਹਵਨ ਯੱਗ ਵਿੱਚ ਸ਼ਾਮਲ ਹੋ ਕੇ ਸਵਾਮੀ ਸਦਾਨੰਦ ਜੀ ਦਾ ਆਸ਼ੀਰਵਾਦ ਵੀ ਲਿਆ ਗਿਆ। ਇਸ ਮੌਕੇ ਐਨ.ਐਸ.ਐਸ. ਅਫ਼ਸਰ- ਡਾ. ਰਾਜਨ ਹਾਂਡਾ, ਪ੍ਰੋ. ਸੁਬੀਰ ਰਗਬੋਤਰਾ , ਪ੍ਰੋ. ਸੁਸ਼ਮਾ,ਅਤੇ ਪ੍ਰੋ. ਰਮਨਜੀਤ ਕੌਰ ਅਤੇ ਪ੍ਰੋ. ਰੇਨੂੰ ਸਲਾਰੀਆ ਹਾਜ਼ਰ ਸਨ।